ਯਾਦਾਂ 'ਚੋਂ ਝਾਕਦੇ ਅਹਿਸਾਸ !☺️

Thu, 04 Jun, 2026 at 12:00 am UTC+05:30

Miller Ganj | Ludhiana

Raj Mansa - creative writer, lyricst
Publisher/HostRaj Mansa - creative writer, lyricst
\u0a2f\u0a3e\u0a26\u0a3e\u0a02 '\u0a1a\u0a4b\u0a02 \u0a1d\u0a3e\u0a15\u0a26\u0a47 \u0a05\u0a39\u0a3f\u0a38\u0a3e\u0a38 !\u263a\ufe0f
Advertisement
. ਇੱਕ ਖ਼ਤ ਤੇਰੇ ਨਾਂ....!
🌹🌹🌹❤️🌹🌹🌹
"ਮੇਰੇ ਮਹਿਬੂਬ, ਮਹਿਰਮ ਮੇਰੇ...ਮੇਰਾ ਇਹ ਖ਼ਤ ਤੂੰ ਤਦ ਪੜੀਂ ਜਦ ਤੂੰ ਆਪਣੇ ਕੰਮਾਂ-ਧੰਦਿਆਂ ਨਾਲ ਦਿਨ-ਭਰ ਘੁਲ਼ਣ ਤੋਂ ਬਾਦ, ਥੱਕ ਕੇ ਚੂਰ ਹੋਈ ਤੇਰੀ ਦੇਹੀ ਨੂੰ ਆਪਣੇ ਬੈੱਡ 'ਤੇ ਵਿਛਾਏਂਗਾ..! ਇਸਨੂੰ ਤੂੰ ਤਸੱਲੀ ਨਾਲ ਟਿਕੀ ਰਾਤ ਨੂੰ ਹੀ ਪੜੀਂ !
ਤੈਨੂੰ ਪਤਾ ਹੀ ਤਾਂ ਹੈ ਕਿ ਮੇਰਾ ਦਿਲ ਖ਼ੁਆਬ ਬਹੁਤ ਸੋਹਣੇ ਸਜਾ ਲੈਂਦਾ ਹੈ... ਤੇ ਦਿਲ ਦੇ ਖ਼ੁਆਬ....ਕਦੇ ਵੀ ਧੰਦਿਆਂ ਨਾਲ ਘੁਲ਼ਦੇ ਹੋਇਆਂ ਨਹੀਂ ਪੜ੍ਹੀੰਦੇ ਹੁੰਦੇ ! ਤੂੰ ਇਸਨੂੰ ਟਿਕ ਚੁੱਕੀ ਰਾਤ ਦੀ ਮੁਕੰਮਲ ਫ਼ੁਰਸਤ ਵਿੱਚ ਪੜੀਂ !"
ਹਾਲੇ ਮੈਂ ਐਨਾ ਹੀ ਲਿਖਿਆ ਸੀ ਕਿ ਤੇਰੀ ਕਾਲ ਆਗੀ ਤੇ ਆਪਾਂ ਪੌਣਾ ਘੰਟਾ ਗੁਫ਼ਤਗੂ ਕੀਤੀ । ਹੁਣ ਸ਼ਾਇਦ ਤੂੰ ਇਹ ਸੋਚੇੰ ਕਿ ਹਰ ਦਿਨ ਕਾਲ 'ਤੇ ਗੱਲ ਹੁੰਦੀ ਐ ਤਾਂ ਖ਼ਤ ਦੀ ਕੀ ਲੋੜ ?!ਤਾਂ ਫਿਰ ਹੁਣ ਯਾਦ ਕਰ ਉਹ ਵੇਲਾ ਜਦ ਤੂੰ ਆਪਣੀਆਂ ਸਹੇਲੀਆਂ ਲਈ, ਉਹਨਾਂ ਦੇ 'ਲਵ ਲੈਟਰ' ਲਿਖਦੀ ਹੁੰਦੀ ਸੀ ਤੇ ਮੈਂ...ਮੈਂ ਵੀ ਆਪਣੇ ਦੋਸਤਾਂ ਲਈ, ਓਹਨਾਂ ਦੀਆਂ 'ਮੌਜੂਦਾ ਜਾਂ ਭਾਵੀ ਪ੍ਰੇਮਕਾਵਾਂ' ਦੇ ਨਾਂ 'ਇਸ਼ਕ-ਨਾਮੇ' ਲਿਖਦਾ ਹੁੰਦਾ ਸਾਂ ! ਤੇਰੀ-ਮੇਰੀ ਲਿਖਣ ਦੀ ਕਾਬਲੀਅਤ ਦਾ ਸੁਤੇ-ਸਿੱਧ ਅਭਿਆਸ ਹੁੰਦਾ ਰਿਹਾ ਤੇ ਆਪਾਂ ਦੋਵੇਂ ਹੀ ਦੋਸਤਾਂ ਦੇ ਮਹਿਬੂਬ ਨੂੰ ਖ਼ਤ ਲਿਖਣ ਵੇਲੇ 'ਆਪਣਾ ਮਹਿਬੂਬ' ਧਾਰ ਕੇ ਲਿਖਦੇ ਤੇ ਕਈ ਵਾਰ ਦੋਸਤਾਂ ਦੇ ਮਹਿਬੂਬ 'ਚੋਂ 'ਆਪਣਾ ਮਹਿਬੂਬ' ਤਲਾਸ਼ਣ ਲਗਦੇ ! (ਤੂੰ ਵੀ ਬਚਪਨ ਦੇ ਇੱਕ ਵਾਕਿਆਤ ਦਾ ਜ਼ਿਕਰ ਕੀਤਾ ਸੀ)
ਸੋਚ ਕੇ ਵੇਖ, ਕਿੰਨੇ ਨਿਰਮਲ ਸਾਂ ਅਸੀਂ ਕਿ ਸ਼ੁੱਧ ਪਾਣੀ ਵਾਂਗ ਪ੍ਰਛਾਵਿਆਂ ਦਾ ਰੰਗ ਵੀ ਕਬੂਲ ਲੈਂਦੇ ਸਾਂ । ਸਾਡੀ ਇਹ 'ਨਿਰਛਲਤਾ'..., ਸਾਡੀਆਂ 'ਮਾਸੂਮ ਜਿਹੀਆਂ' ਫੀਲਿੰਗਜ਼ ਦੇ ਵਿੱਚੋਂ ਅੱਜ ਵੀ ਝਾਤੀਆਂ ਮਾਰਦੀਐ....!
ਲਗਦੇ ਹੱਥ ਹੁਣ ਇਹ ਵੀ ਸੋਚ ਕੇ ਵੇਖ ਕਿ "ਕੀ ਇਹੋ ਜਿਹੀਆਂ ਗੱਲਾਂ ਕਾਲ 'ਤੇ ਹੋਣੀਆਂ ਸੰਭਵ ਨੇ ?!"....ਹੋਣ ਬੇ-ਸ਼ੱਕ ਸੰਭਵ ਪਰ ਮੈਂ ਨਹੀਂ ਮੰਨਦਾ..! ਮੈਂ ਤਾਂ ਇਹੋ ਮੰਨਦਾਂ ਕਿ ਇਹ ਸਿਰਫ 'ਖ਼ਤ' ਵਿੱਚ ਹੀ ਕੀਤੀਆਂ ਜਾ ਸਕਦੀਆਂ ਨੇ...! ਸੋ ਇਸ ਲਈ...
ਖ਼ਤ ਲਿਖਣ ਦੀ ਜ਼ਰੂਰਤ ਸੀ (ਮੇਰੀ ਨਜ਼ਰ 'ਚ)।
ਚਲ ਤੂੰ ਹੀ ਦੱਸ... ਤੂੰ ਮੈਨੂੰ ਚੁੱਪੀ ਸੁਣਾ ਰਹੀ ਹੋਵੇਂ ਤੇ ਮੇਰੇ ਨੇੜ-ਤੇੜ ਸੂਈ ਡਿੱਗਣ ਦਾ ਧਮਾਕਾ ਹੋ ਜਾਵੇ ਤਾਂ ਤੇਰੀ ਚੁੱਪੀ ਸੁਣੇਗੀ ਮੈਨੂੰ ?! ਕਾਲ 'ਤੇ ਤਾਂ ਸਾਡੇ ਇਰਦ-ਗਿਰਦ ਬੱਦਲ ਗਰਜ਼ ਰਹੇ ਹੁੰਦੇ ਨੇ ...ਕਾਲ 'ਤੇ ਮੈਂ ਕਦੇ ਨਹੀਂ ਕਹਿ ਪਾਉਂਦਾ ਇਹ ਗੱਲਾਂ... ਮੈਨੂੰ ਤਾਂ ਇਹੋ ਅਹਿਸਾਸ ਵੰਝ 'ਤੇ ਟੰਗ ਦਿੰਦੈ ਕਿ ਅਗਰ ਕਿਸੇ ਹੋਰ ਨੇ ਮੇਰੀਆਂ ਇਹ ਗੱਲਾਂ ਸੁਣ ਲਈਆਂ ਤਾਂ ਉਹ ਤੈਨੂੰ ਮੇਰੇ ਨਾਲੋਂ ਵੀ ਵੱਡਾ ਮੂਰਖ਼ ਸਮਝੇਗਾ ! ਮੇਰੀ ਤਸੱਲੀ ਖ਼ਤ ਲਿਖਣ ਵਿੱਚ ਹੈ !
ਮੈਂ ਖ਼ਤ ਵਿੱਚ ਇੰਦਰਾਜ਼ ਕਰਨਾ ਚਾਹੁੰਦਾਂ ਕਿ ਮੇਰੇ ਦੇਖਦੇ-ਦੇਖਦੇ ਹੀ ਮਨੁੱਖੀ ਦੇਹਾਂ ਬਾਹਰੋਂ ਬਦਲੀਆਂ ਤੇ ਮਨੁੱਖੀਦਿਲ ਅੰਦਰੋਂ ਪਰ ਮੈਂ ਓਪਰੀਆਂ 'ਵਾਅਵਾਂ ਨੂੰ ਆਪਣੇ ਅੰਦਰ ਨਹੀਂ ਆਉਣ ਦਿੱਤਾ... ਤੇ ਮੇਰੇ ਅੰਦਰਲਾ 'ਓਹੀ' ਰਾਜ ਮੈਂ ਪੂਰੀ ਸ਼ਿੱਦਤ ਨਾਲ ਅੱਜ ਵੀ ਸੰਭਾਲਿਆ ਹੋਇਆ ਹੈ ।ਓਹੀ ਰਾਜ ਜੋ ਆਪਣੀਆਂ ਇੱਛਾਵਾਂ ਦੇ ਪ੍ਰਛਾਵੇਂ ਫੜਦਾ-ਫੜਦਾ, ਆਪਣੇ ਹੀ ਭਰਮ ਜਾਲ ਵਿਚ ਅਕਸਰ ਜਾ ਫਸਦਾ ਹੈ !
ਅਸੀਂ ਤਿੰਨ ਭਰਾ ਸਾਂ, ਭੈਣ ਕੋਈ ਨਹੀਂ ਸੀ ਸਾਡੇ । ਚਾਚੇ-ਤਾਇਆਂ, ਭੂਆ, ਮਾਮੇ-ਮਾਸੀਆਂ ਦੀਆਂ ਕੁੜੀਆਂ ਰੱਖੜੀ ਬੰਨ੍ਹਦੀਆਂ ਤਾਂ ਤਿੰਨ ਦਿਨ ਗੁੱਟ ਗਲੀ-ਗੁਆਂਢ 'ਚ ਆਨੇ-ਬਹਾਨੇ ਦਿਖਾਉਂਦੇ ਫਿਰਨਾ ਕਿ ਸਾਡੇ ਵੀ ਭੈਣ ਹੈਗੀ ਐ ! ਜਦ ਸੁਰਤ ਦਾ ਲਾਟੂ ਜਗਣਾ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਇਸਦੇ ਕਾਰਨ ਦਾ ਹੀ ਵਿਸ਼ਲੇਸ਼ਣ ਕੀਤਾ । ਮੈੰ ਬੇਗ਼ਾਨਿਆਂ ਇਸ਼ਕ-ਨਾਮਿਆਂ 'ਚ ਸ਼ਾਮਿਲ ਕੀਤਾ ਕਿ ਕੁੜੀਆਂ ਬਿਨ ਘਰ ਦੇ ਅਰਥ ਅਮੀਰ ਨਹੀਂ ਹੋ ਸਕਦੇ ... ਮੇਰੇ ਦੁਆਰਾ ਲਿਖੇ ਪ੍ਰੇਮ-ਪੱਤਰ ਵਿਸਥਾਰਕ ਹੁੰਦੇ ਗਏ ਤੇ ਮੇਰੇ ਦੋਸਤਾਂ ਲਈ ਇੱਕ ਸਮੱਸਿਆ ਖੜੀ ਹੋਣ ਲੱਗ ਪਈ । ਮੇਰੇ ਲਿਖੇ ਖਤਾਂ ਨਾਲ ਬਣੀਆਂ ਓਹਨਾਂ ਦੀਆਂ ਪ੍ਰੇਮਕਾਵਾਂ, ਉਹਨਾਂ ਨੂੰ ਛੱਡ ਦਿੰਦੀਆਂ ਕਿਉਂਕਿ ਮੇਰੇ ਖ਼ਤ ਜੋ ਕਿਰਦਾਰ ਪ੍ਰੇਮੀ ਦਾ ਖੜ੍ਹਾ ਕਰਦੇ ਸਨ, ਅਸਲ ਵਿੱਚ ਉਹ ਕਿਰਦਾਰ ਉਹਨਾਂ ਦੇ ਪ੍ਰੇਮੀ ਦੇ ਲੱਗ ਭੱਗ ਉਲਟ ਹੀ ਹੁੰਦਾ ਜੋ 4-6 ਮਹੀਨਿਆਂ 'ਚ ਨੰਗਾ ਹੋ ਜਾਂਦਾ ਤੇ ਕੁੜੀ ਆਪਣਾ ਪੱਲਾ ਬੋਚ ਲੈਂਦੀ ।
ਇੱਕ ਵਾਰ ਮੇਰੇ ਤੋੰ ਕਈ ਸਾਲ ਵੱਡੇ ਮੇਰੇ ਇੱਕ ਦੋਸਤ ਨੇ (ਜੋ ਕਿ ਕਬੱਡੀ ਦਾ ਤਕੜਾ ਪਲੇਅਰ ਸੀ ਤੇ ਮੈੰ ਅੰਦਰੋੰ ਉਸਤੋੰ ਡਰਦਾ ਸਾਂ) ਮੇਰੇ ਸਿਰ 'ਕੁੱਟਣ ਦੀ ਧਮਕੀ' ਵਾਲੀ ਤਲਵਾਰ ਲਟਕਾ ਦਿੱਤੀ । ਸਿੱਧਾ ਮੈਨੂੰ ਕਿਹਾ ਕਿ "ਮੇਰੇ ਵਾਲੀ ਮੇਰੇ ਤੋਂ ਪੱਲਾ ਝਾੜਣ ਨੂੰ ਫਿਰਦੀ ਐ ਤੇ ਤੂੰ ਉਸਨੂੰ ਐਸੀ ਚਿੱਠੀ ਲਿਖਣੀ ਐ ਕਿ ਉਹ ਮੁੜ ਪਹਿਲਾਂ ਵਾਂਗ ਹੋ ਜਾਵੇ !" ਮੈਂ ਕੁੱਟ ਤੋਂ ਡਰਦੇ ਨੇ, ਪੂਰਾ ਜ਼ੋਰ ਲਾਤਾ ਖ਼ਤ ਲਿਖਣ ਲੱਗੇ ਨੇ ! ਮੈਂ ਐਨਾ ਖੁੱਭ ਗਿਆ ਉਸ ਕੁੜੀ ਦੇ ਪ੍ਰੇਮੀ ਦੇ ਰੂਪ 'ਚ ਕਿ ਮੈਂ ਇਹ ਭੁੱਲ ਹੀ ਗਿਆ ਉਹ ਮੇਰੀ ਪ੍ਰੇਮਿਕਾ ਨਹੀਂ ਹੈ ! ਮੈਂ ਜਦ ਖ਼ੁਦ ਉਸ ਖ਼ਤ ਨੂੰ ਪੜ੍ਹਿਆ ਤਾਂ ਮੈਂ ਬਹੁਤ ਅੱਪ-ਸੈੱਟ ਹੋ ਗਿਆ ਕਿਉਂਕਿ ਉਸ ਖ਼ਤ ਵਿੱਚ ਮੈਂ ਬੋਲ ਰਿਹਾ ਸਾਂ ਤੇ ਸਾਰੀਆਂ ਮੇਰੀਆਂ ਭਾਵਨਾਵਾਂ 'ਮੇਰੀ ਅਣਦੇਖੀ-ਅਣਜਾਣੀ ਪ੍ਰੇਮਿਕਾ' ਲਈ ਸਨ । ਮੈੰ ਐਨਾ ਨਿਰਛਲ ਭਾਵੁਕ ਸਾਂ ਕਿ ਮੇਰੇ ਅੰਦਰ ਕੁਛ 'ਬਗ਼ਾਵਤ' ਵਰਗਾ ਪੈਦਾ ਹੋ ਗਿਆ ਤੇ ਉਸ ਦੋਸਤ ਨੂੰ ਅਲਗ ਕਰ ਕੇ, ਭਰੇ ਮਨ ਤੇ ਛਲਕਦੀਆਂ ਅੱਖਾਂ ਨਾਲ ਕਿਹਾ ਕਿ "ਤੂੰ ਮੈਨੂੰ ਕੁੱਟ ਲੈ ਜਰ,ਮੈਨੂੰ ਨੀ ਕੁਸ਼ ਲਿਖਣਾ ਔਂਦਾ..!" (ਤਦ ਮੈਂ ਕੁਛ ਨੂੰ ਕੁਸ਼ ਹੀ ਬੋਲਦਾ ਹੁੰਦਾ)
ਉਸਨੇ ਕਰੜੇ ਹੱਥ ਨਾਲ ਮੇਰੀ ਬਾਂਹ ਡੌਲੇ ਕੋਲੋਂ ਫੜੀ ਤੇ ਫੁਟਬਾਲ ਵਾਲੇ ਗ੍ਰਾਊਂਡ (ਗਾਂਧੀ ਹਾਇਰ ਸਕੈਂਡਰੀ ਸਕੂਲ ਮਾਨਸਾ) ਦੇ ਨਾਲ ਨਾਲ ਜਾਂਦੇ ਇੱਟਾਂ-ਸਮਿੰਟ ਦੇ ਪੱਕੇ ਖਾਲ 'ਤੇ ਬੈਠਾਅ ਲਿਆ ਤੇ ਕਿਹਾ ਕਿ ਜੋ ਵੀ ਲਿਖਿਆ, ਓਹ ਫੜਾ । ਫੜਾ ਦਿੱਤਾ ਤਾਂ ਉਸਨੇ ਬਿਨ ਖੋਲ੍ਹੇ ਹੀ ਜੇਬ 'ਚ ਪਾਉਂਦਿਆਂ ਕਿਹਾ ਕਿ
"ਮੈਨੂੰ ਬਾਹਲੇ ਅਥਣੇ-ਪਥਣੇ ਜੇ ਤਾਂ ਕਰਨੇ ਨੀ ਆਉਂਦੇ ਪਰ ਹੁਣ ਜਾਂ ਟਾਂਡਿਆਂ ਵਾਲੀ ਰਹੂ, ਜਾਂ ਭਾਂਡਿਆਂ ਵਾਲੀ !"
ਏਨੀ ਆਖ ਉਹ ਮੈਨੂੰ ਖਾਲ 'ਤੇ ਬੈਠੇ ਨੂੰ ਛੱਡ ਕੇ, ਗ੍ਰਾਊਂਡ ਵੱਲ ਚਲਾ ਗਿਆ । ਉਸ ਵਕਤ ਮੈਨੂੰ ਨਹੀਂ ਸਮਝ ਆਇਆ ਕਿ ਉਹ ਕੀ ਆਖ ਗਿਆ ਪਰ ਮੇਰੀ ਛੇਵੀਂ ਇੰਦ੍ਰੀ ਕਹਿ ਰਹੀ ਸੀ ਕਿ ਮੇਰੇ ਲਿਖੇ ਖ਼ਤ ਦੇ ਅਧਾਰ 'ਤੇ ਹੀ ਕੁਛ ਨਾ ਕੁਛ ਵਾਪਰਣ ਵਾਲੈ ਤੇ ਇੰਝ ਹੀ ਹੋਇਆ ਵੀ । ਵੀਹ ਕੁ ਦਿਨਾਂ ਬਾਅਦ ਮੇਰੇ ਉਸ ਦੋਸਤ ਨੇ ਮੈਨੂੰ ਇੱਕ ਖ਼ਤ ਫੜਾਉਂਦਿਆਂ ਕਿਹਾ ਕਿ "ਕੁੱਟਿਆ ਤਾਂ ਮੈਂ ਤੈਨੂੰ ਹੈ ਨਹੀਂ, ਪਰ ਤੇਰੀਆਂ ਲੱਤਾਂ ਜ਼ਰੂਰ ਵਢੂੰ ਜੇ ਨਾਂ ਸਾਰਿਆ ਤਾਂ ! ਇਸਨੂੰ ਪੜ੍ਹ ਤੇ ਮੈਨੂੰ ਵੀ ਸੁਣਾਅ ਕੀ ਲਿਖਿਆ ਓਹਨੇ ਤੈਨੂੰ !"
ਓਹਨੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਲਈਆਂ ਤੇ ਮੈਂ ਕੰਬਦੇ ਜੇ ਹੱਥਾਂ ਨਾਲ ਕਾਗਜ਼ ਦੀਆਂ ਤੈਹਾਂ ਖੋਲ੍ਹੀਆਂ ! ਪਹਿਲੀ ਲਾਈਨ ਮੈਂ ਝੱਟ ਪੜ੍ਹ ਲਈ "Dear Rajinder.." ਮੈਨੂੰ ਲੱਗਿਆ ਕਿ ਮੇਰੇ ਕੰਨ 'ਤੇ ਥੱਪੜਾ ਪੈਣ ਹੀ ਵਾਲਾ ਏ ...ਪਰ ਉਸਨੇ ਕਿਹਾ ਕਿ ਅੱਗੇ ਪੜ੍ਹ ...!
ਅੱਗੇ ਮੈਂ ਕੀ ਸੁਆਹ ਪੜ੍ਹਨਾ ਸੀ, ਅੰਗ੍ਰੇਜ਼ੀ ਦੇਖਕੇ ਤਾਂ ਦੰਦਲ ਪੈਣ ਵਾਲੀ ਹੋ ਜਾਂਦੀ ਸੀ ਮੈਨੂੰ ! ਪਰ ਮੈਨੂੰ ਬਹੁਤ ਕਾਹਲ਼ੀ ਸੀ ਇਹ ਜਾਨਣ ਦੀ ਉਸਨੇ ਕੀ ਲਿਖਿਆ ਹੈ ਮੇਰੇ ਲਈ ! ਮੈਂ ਕਿਹਾ ਕਿ ਮੈਨੂੰ ਇੰਗਲਿਸ਼ ਵਿੱਚ ਲਿਖਿਆ ਖ਼ਤ ਨਹੀਂ ਪੜ੍ਹਨਾ ਆਉਂਦਾ !
ਉਹ ਮੁਸਕਰਾਇਆ ਤੇ ਕਹਿਣ ਲੱਗਾ ਕਿ ਉਹ ਸਮਝ ਚੁੱਕੀ ਐ ਕਿ ਮੈਂ ਚਿੱਠੀਆਂ ਲਿਖਣ ਵਾਲਾ 'ਪ੍ਰੇਮੀ' ਨਹੀਂ ਹਾਂ । ਮੈਨੂੰ ਦੱਸਣਾ ਪਿਆ ਕਿ ਓਹ ਤੂੰ ਏੰ ਤੇ ਹੁਣ ਓਹ ਤੈਨੂੰ ਮਿਲਣਾ ਚਾਹੁੰਦੀ ਹੈ । ਚੰਡੀਗੜ੍ਹ ਯੂਨੀਵਰਸਿਟੀ ਪੜ੍ਹਦੀ ਹੈ, ਮਹੀਨੇ 'ਚ ਦੋ ਵਾਰ ਸ਼ਨੀ-ਐਤਵਾਰ ਘਰ ਆਓੰਦੀ ਹੈ ਤੇ ਇਸ ਐਤਵਾਰ ਓਹ ਤੈਨੂੰ ਮਿਲਣਾ ਚਾਹੁੰਦੀ ਹੈ । ਦੋਸਤ ਨੇ ਫੁੱਲ ਮਸਤੀ 'ਚ ਨਵਾੰ-ਨਵਾੰ ਮਸ਼ਹੂਰ ਹੋਇਆ ਗੀਤ ਗੁਣ-ਗੁਣਾਇਆ 'ਸ਼ਾਇਦ ਮੇਰੀ ਸ਼ਾਦੀ ਕਾ ਖਿਆਲ..!' ਤੇ ਨਾਲ ਹੀ ਇਹ ਵੀ ਕਹਿ ਗਿਆ ਕਿ "ਚਲ ਜੇ ਤੂੰ ਦਿਓਰ ਨਹੀੰ ਬਣ ਸਕਿਆ ਓਹਦਾ ਤਾਂ ਮੈਨੂੰ ਹੀ ਓਹਦਾ ਜੇਠ ਬਣਾਦੇ !"
ਮੇਰੇ ਅੰਦਰ ਇੱਕ ਦਮ ਭੁਚਾਲ ਜੇਹਾ ਆ ਗਿਆ ਵਿਚਾਰਾਂ ਦਾ । ਬੇਸ਼ੱਕ ਮੈੰ ਡਰਦਾ ਸੀ ਉਸ ਕੋੰਲੋੰ ਪਰ ਓਹ ਮੇਰਾ ਦੋਸਤ ਸੀ...ਮੈੰ ਅਣਜਾਣੇ ਵਿੱਚ ਹੀ ਦੋਸ਼ੀ ਬਣ ਗਿਆ ਸੀ । ਤਿੰਨ ਦਿਨਾੰ 'ਚ ਮੈੰ ਅਨੇਕਾਂ ਵਾਰ ਖ਼ਤ ਦੇਖਿਆ,ਮਨ ਬੇਹੱਦ ਖ਼ਰਾਬ...ਥੋੜੀ ਖ਼ੁਸ਼ੀ ਵੀ ਸੀ ਕਿ ਕੋਈ ਲੜਕੀ ਮੈਨੂੰ ਮਿਲਣਾ ਚਾਹੁੰਦੀ ਸੀ ਪਰ ਖ਼ੁਸ਼ੀ ਮੇਰੇ ਚੇਹਰੇ 'ਤੇ ਖਿੜ੍ਹ ਨਹੀਂ ਪਾਈ ! ਖ਼ੁਸ਼ੀ ਦਬ ਗਈ ਸੀ ਮੇਰੇ ਅੰਦਰਲੇ 'ਪਾਪ-ਬੋਧ' ਕਾਰਨ । ਮੈਨੂੰ ਉਸ ਕੁੜੀ ਦਾ ਸਾਹਮਣਾ ਕਰਨ ਤੋੰ ਵੀ ਝਿਜਕ ਜੇਹੀ ਸੀ ਕਿਓੰਕਿ ਦੋਸ਼ੀ ਤਾਂ ਉਸਦਾ ਵੀ ਸਾਂ ਮੈਂ ! ਇਸਦੇ ਬਾਵਜੂਦ ਮਿਲਣ ਦੀ ਤਾਂਘ ਜ਼ਰੂਰ ਬੜੀ ਪ੍ਰਬਲ ਸੀ । ਮੈੰ ਖ਼ਤ ਆਪਣੀ ਡਰਾਇੰਗ ਵਾਲੀ ਟੀਚਰ ਕੋਲੋਂ ਪੜਵਾਇਆ (ਮੇਰੇ ਨਾਲ ਨਰਮ ਜੇਹਾ,ਫਰੈਂਡਲੀ ਵਿਹਾਰ ਸੀ ਉਸ ਮੈਡਮ ਦਾ ਤੇ ਸਾਰੇ ਸਟੂਡੈਂਟਸ ਨੂੰ ਹੀ ਪਤਾ ਸੀ ) ਮੈਡਮ ਨੇ ਖ਼ਤ ਪੜ ਕੇ ਵੀ ਸੁਣਾਇਆ ਤੇ ਆਪਣੇ ਨਾਲ ਘਰ ਚਲਣ ਲਈ ਵੀ ਕਿਹਾ ਤਾਂ ਕਿ ਉਸਦੇ ਘਰ ਲੱਗੇ ਟੈਲੀ ਫੋਨ 'ਤੋਂ ਖ਼ਤ ਵਿਚ ਦਿੱਤੇ ਨੰਬਰ 'ਤੇ ਕਾਲ ਕਰਕੇ ਗੱਲ ਕਨਫ਼ਰਮ ਕੀਤੀ ਜਾ ਸਕੇ !
ਚਲ ਤੇਰੇ ਬਾਹਲੇ ਕੀ ਕੰਨ ਖਾਣੇ ਨੇ, ਮੇਰੀ ਟੀਚਰ ਨੇ ਬੜੇ ਤਰੀਕੇ ਨਾਲ ਅਗਲੇ ਦਿਨ ਸਾਡੀ ਮੁਲਾਕਾਤ ਆਪਣੇ ਘਰ ਕਰਵਾ ਦਿੱਤੀ ।
ਸਾਂਵਲੇ ਰੰਗ ਦੀ , ਮੋਟੀ ਅੱਖ, ਤਿੱਖੇ ਨਕਸ਼ ਕੱਦ ਆਮ ਕੁੜੀਆਂ ਵਾਂਗ ਦਰਮਿਆਨਾ ਜਿਹਾ (ਨਾਮ ਨਹੀਂ ਲੈ ਸਕਦਾ,ਮੇਰੇ ਇਲਾਕੇ ਦੀ ਕੁੜੀ ਸੀ ਤੇ ਹੁਣ ਡਾਇਵੋਰਸੀ ਹੈ) ਮੁਖ 'ਤੇ ਹਲਕੀ ਜਿਹੀ ਮੁਸਕਾਣ ਨਾਲ ਮੇਰੀਆਂ ਅੱਖਾਂ 'ਚ ਇੰਜ ਦੇਖ ਰਹੀ ਸੀ ਜਿਵੇਂ ਮੇਰੇ ਅੰਦਰ ਦੀ ਤਲਾਸ਼ੀ ਲੈ ਰਹੀ ਹੋਵੇ ਤੇ ਮੈਂ ਚੋਰਾਂ ਵਾਂਗ ਨਜ਼ਰ ਚੁਰਾ ਰਿਹਾ ਸੀ । ਅਖ਼ੀਰ ਉਸਨੇ ਬੜੇ ਸਹਿਜ ਤਰੀਕੇ ਨਾਲ, ਅਸਹਿਜ ਸਵਾਲ ਕੀਤਾ,"ਰਾਜਿੰਦਰ ਤੂੰ ਆਪਣੀ ਮਾਂ ਨੂੰ ਜਾਣਦਾ ਹੈਂ, ਭੈਣ ਨੂੰ ਜਾਣਦਾ ਹੋਵੇਂਗਾ ਜਾਂ ਆਂਢ-ਗੁਆਂਢ, ਸਕੂਲ ਜਾਂ ਰਿਸ਼ਤੇਦਾਰ ਕੁੜੀਆਂ ਨੂੰ ਜਾਣਦਾ ਹੋਵੇਂਗਾ ਪਰ ਤੂੰ ਕਦੇ ਕਿਸੇ ਔਰਤ ਨੂੰ ਮਿਲਿਐ ?!" ਸਵਾਲ ਮੇਰੇ ਸਿਰ ਉਤੋਂ ਦੀ ਲੰਘ ਗਿਆ , ਉਲਝੀਆਂ ਜਿਹੀਆਂ ਨਿਗਾਹਾਂ ਉਸ ਨਾਲ ਮਿਲਾਈਆਂ । ਮੈੰ ਕੁਛ ਨਾ ਬੋਲ ਸਕਿਆ ਤਾਂ ਉਸਨੇ ਗੱਲ ਹੋਰ ਕੰਨੀ ਤੋਂ ਫੜਕੇ ਤੋਰੀ ।
" ਮੈੰਨੂੰ ਇਹ ਮੰਨਣ ਤੋੰ ਕੋਈ ਝਿਜਕ ਨਹੀੰ ਕਿ ਤੇਰੇ ਲਿਖੇ ਖ਼ਤ ਪੜ੍ਹ ਕੇ ਮੈਂ ਜੱਸੇ ਵੱਲ ਖਿੱਚੀ ਗਈ... ਖਤਾਂ ਵਿਚਲੇ ਜੱਸੇ ਨੂੰ ਪਾਕੇ ਮੈਂ ਬਹੁਤ ਖ਼ੁਸ਼ ਸੀ...ਬਹੁਤ ਖ਼ੁਸ਼ ! ਪਰ ਥੋੜੇ ਕੁ ਦਿਨਾਂ 'ਚ ਮੈਨੂੰ 'ਖ਼ਤਾਂ ਵਿਚਲੇ ਜੱਸੇ' ਅਤੇ ਮੇਰੇ 'ਸਾਹਮਣੇ ਵਾਲੇ ਜੱਸੇ' ਵਿੱਚ ਸਾਫ਼-ਸਾਫ਼ ਫ਼ਰਕ ਦਿਸਣ ਲੱਗ ਪਿਆ । ਹੌਲੀ ਹੌਲੀ ਮੈੰ ਸਾਹਮਣੇ ਵਾਲੇ ਜੱਸੇ ਤੋੰ ਪਿੱਛੇ ਹਟਣ ਲੱਗ ਪਈ ਪਰ ਖ਼ਤਾਂ ਵਾਲੇ ਜੱਸੇ ਵਿੱਚ ਮੇਰੀ ਰੁਚੀ ਵਧ ਗਈ । ਇਸੇ ਦੌਰਾਨ ਜੱਸਾ ਦੋ ਵਾਰ ਯੂਨੀਵਰਸਿਟੀ ਮੈਨੂੰ ਮਿਲਣ ਆਇਆ ਪਰ ਮੈਂ ਉੱਕਾ ਹੀ ਨਜ਼ਰ-ਅੰਦਾਜ਼ ਕਰ ਦਿੱਤਾ ਤਾਂ ਤੀਜੀ ਵਾਰ ਉਹ ਤੇਰਾ ਇਹ ਖ਼ਤ 'ਆਖਰੀ ਵਾਰ ਦਾ' ਆਖ ਕੇ ਜ਼ਬਰੀ ਮੇਰੀ ਤਲੀ 'ਤੇ ਧਰ ਕੇ ਤੁਰ ਗਿਆ ,ਬਿਨਾ ਮੁੜ ਕੇ ਮੈਨੂੰ ਦੇਖੇ !"
ਉਸਨੇ ਮੇਰਾ ਲਿਖਿਆ ਖ਼ਤ ਮੇਰੇ ਅੱਗੇ ਕਰ ਦਿੱਤਾ ਪਰ ਤਦੇ ਮੇਰੀ ਟੀਚਰ ਨੇ ਹੱਥ ਵਧਾ ਕੇ ਮੇਰੇ ਕੋਲੋਂ ਫੜ ਲਿਆ ਤੇ ਹਸਦੇ ਹੋਏ ਬੋਲੀ,
"ਲਿਆ ਮੈਂ ਵੀ ਤਾਂ ਦੇਖਾਂ ਤੇਰੀ ਜਾਦੂਗਰੀ !"
(ਚਲਦਾ )...✍Rajmansa Wraich
Advertisement

Event Venue

Miller Ganj, G.T. Road,Ludhiana, Punjab, India

Tickets

Icon
Concerts, fests, parties, meetups - all the happenings, one place.

Discover more events by tags:

Poetry in LudhianaWriting in Ludhiana

Ask AI if this event suits you:

More Events in Ludhiana

Deedar dj link ludhiana
Sun, 07 Jun at 12:00 am Deedar dj link ludhiana

Ludhiana Industrial Area B

Shudh Shakahari ft. Balraj Syal
Sun, 07 Jun at 07:00 pm Shudh Shakahari ft. Balraj Syal

Big B: Ludhiana

Monster ft. Gurleen Pannu
Sat, 13 Jun at 06:00 pm Monster ft. Gurleen Pannu

Studio Mastaani: Ludhiana

snooker world opening tournament
Tue, 16 Jun at 10:30 am snooker world opening tournament

Harnam Nagar

\u0938\u0924\u0917\u0941\u0930\u0941 \u0915\u0940 \u0915\u0943\u092a\u093e
Tue, 16 Jun at 12:30 pm सतगुरु की कृपा

Miller Ganj

Daru Badnaam - A Comedy Show by Inder Sahani
Sat, 27 Jun at 06:00 pm Daru Badnaam - A Comedy Show by Inder Sahani

Studio Mastaani: Ludhiana

Ludhiana is Happening!

Never miss your favorite happenings again!

Explore Ludhiana Events